ਸੰਗਰੂਰ ਵਾਸੀਆਂ ਨੇ ਤਾੜੀਆਂ, ਸੰਖ ਤੇ ਘੰਟੀਆਂ ਨਾਲ ਕੋਰੋਨਾ ਨਾਲ ਲੜ੍ਹ ਰਹੇ ਲੋਕਾਂ ਦਾ ਕੀਤਾ ਧੰਨਵਾਦ
ਦੇਸ਼ ਭਰ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਜਨਤਾ ਕਰਫਿਊ' ਦੀ ਅਪੀਲ ਨੂੰ ਸੰਗਰੂਰ ਵਾਸੀਆਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ। ਸ਼ਹਿਰ ਵਾਸੀਆਂ ਨੇ ਤਾੜੀਆਂ, ਸੰਖ ਅਤੇ ਘੰਟੀਆਂ ਵਜਾ ਕੇ ਸਿਹਤ ਕਰਮੀਆਂ, ਪੁਲਿਸ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਸ਼ਹਿਰ ਵਾਸੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਉਹ ਸਰਕਾਰ ਤੇ ਪ੍ਰਸ਼ਾਸਨ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇ ਹਨ।