ਸੰਗਰੂਰ ਪੁਲਿਸ ਨੇ ਇੱਕ ਮਿਲਾਵਟ ਖੋਰ ਦਾ ਕੀਤਾ ਪਰਦਾਫ਼ਾਸ਼, ਵੇਖੋ ਵੀਡੀਓ
ਦੀਵਾਲੀ ਦੇ ਤਿਉਹਾਰ ਮੌਕੇ ਮਿਲਾਵਟੀ ਚੀਜ਼ਾਂ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਮਿਠਾਈਆਂ ਤੋਂ ਲੈ ਕੇ ਦੁੱਧ, ਪਨੀਰ ਸਣੇ ਕਈ ਚੀਜ਼ਾਂ ਨਾਲ ਮਿਲਾਵਟ ਹੋ ਰਹੀ ਹੈ। ਇਸ ਦਾ ਹੀ ਇੱਕ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ ਮਿਲਾਵਟ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਲਾਸ਼ੀ ਦੌਰਾਨ ਉਸ ਤੋਂ ਮਿਲਾਵਟੀ ਦੁੱਧ, ਮਿਲਾਵਟੀ ਪਨੀਰ, ਮਿਲਾਵਟੀ ਦੇਸੀ ਘਿਉ ਸਣੇ ਕਈ ਹੋਰ ਮਿਲਾਵਟੀ ਚੀਜ਼ਾਂ ਬਰਾਮਦ ਕੀਤੀਆਂ ਹਨ। ਸੰਗਰੂਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਲਦੀਪ ਸਿੰਘ ਲਗਭਗ 6 ਮਹੀਨੇ ਤੋਂ ਇਹ ਕੰਮ ਕਰ ਰਿਹਾ ਸੀ। ਕਮਲਦੀਪ ਦੇ ਕੋਲੋਂ 120 ਲੀਟਰ ਮਿਲਾਵਟੀ ਦੁੱਧ, 3 ਕਿਲੋ ਮਿਲਾਵਟੀ ਪਨੀਰ, 70 ਲੀਟਰ ਮਿਲਾਵਟੀ ਦੇਸੀ ਘਿਉ, 300 ਲੀਟਰ ਤਰਲ ਕੈਮੀਕਲ ਪਦਾਰਥ ਅਤੇ 17 ਟਨ ਰਿਫਾਇੰਡ ਤੇਲ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਤਿਉਹਾਰਾਂ ਦੇ ਚਲਦੇ ਮਿਲਾਵਟ ਦਾ ਕੰਮ ਵੱਧ ਚੁੱਕਾ ਹੈ। ਇਸ ਦਾ ਧਿਆਨ ਰੱਖਦੇ ਹੋਏ ਪੁਲਿਸ ਵੱਲੋਂ ਥਾਂ ਥਾਂ 'ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ।