ਜਦੋਂ 'ਮਾਨ ਸਾਬ੍ਹ' ਨੇ ਸੰਸਦ 'ਚ ਹਸਾ-ਹਸਾ ਦੁਹਰੇ ਕੀਤੇ ਸਾਰੇ
ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਭਾਜਪਾ ਵੱਲੋਂ ਗ਼ੈਰਕਾਨੂੰਨੀ ਕਾਲੋਨੀਆਂ ਦੇ ਬਿੱਲ ਪੇਸ਼ ਕਰਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਇਹ ਬਿੱਲ 2015 ਵਿੱਚ ਪੇਸ਼ ਕਰ ਦਿੱਤਾ ਸੀ, ਉਦੋਂ ਇਹ ਬਿੱਲ ਪਾਸ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਇਸ ਬਿਲ ਦਾ ਵਿਰੋਧ ਨਹੀਂ ਕਰ ਰਹੇ ਪਰ ਭਾਜਪਾ ਨੇ ਇਹ ਮੁੱਦਾ ਹੁਣ ਤਾਂ ਚੁੱਕਿਆ ਹੈ ਕਿਉਂਕਿ ਹੁਣ ਚੋਣਾਂ ਨੇੜੇ ਹਨ। ਇਸ ਦੇ ਨਾਲ ਹੀ ਭਗਵੰਤ ਮਾਨ ਸੰਸਦ ਵਿੱਚ ਕਾਫ਼ੀ ਮਜ਼ਾਕ ਦੇ ਮੂਡ ਵਿੱਚ ਨਜ਼ਰ ਆਏ।
Last Updated : Nov 28, 2019, 11:05 PM IST