ਸੰਗਰੂਰ : ਲਹਿਰਾਗਾਗਾ ਦੇ ਸਟੇਸ਼ਨ ਮਾਸਟਰ ਨੂੰ ਹੋਇਆ ਕੋਰੋਨਾ, ਇਲਾਕਾ ਕੀਤਾ ਗਿਆ ਸੀਲ - ਸਟੇਸ਼ਨ ਮਾਸਟਰ ਨੂੰ ਹੋਇਆ ਕੋਰੋਨਾ
ਸੰਗਰੂਰ : ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਲਹਿਰਾਗਾਗਾ ਵਿਖੇ ਰੇਲਵੇ ਸਟੇਸ਼ਨ 'ਤੇ ਬੀਤੇ ਦਿਨੀਂ ਸਿਹਤ ਵਿਭਾਗ ਵੱਲੋਂ ਰੇਲਵੇ ਦੇ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਇਥੋਂ ਦੇ ਸਟੇਸ਼ਨ ਮਾਸਟਰ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਬਾਰੇ ਦੱਸਦੇ ਹੋਏ ਲਹਿਰਾਗਾਗਾ ਦੇ ਸਿਹਤ ਵਿਭਾਗ ਦੇ ਐਮਓ ਡਾ. ਤੁਲੇਸ਼ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਸੰਜੇ ਸਿੰਘ ਗੌਤਮ ਨੂੰ ਇਲਾਜ ਲਈ ਘਾਂਬਦਾ ਕੋਵਿਡ ਸੈਂਟਰ ਭੇਜਿਆ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਹਿ ਕਰਮਚਾਰੀਆਂ ਦੇ ਵੀ ਸੈਂਪਲ ਲਏ ਜਾਣਗੇ। ਇਨ੍ਹਾਂ ਸਭ ਲੋਕਾਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਗਰੂਰ ਦੇ ਐਸਡੀਐਮ, ਸਿਵਲ ਸਰਜਨ ਸਣੇ ਕਈ ਪੁਲਿਸ ਅਧਿਕਾਰੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਮੌਕੇ ਸਿਟੀ ਇੰਚਾਰਜ ਪੁਲਿਸ ਅਧਿਕਾਰੀ ਪੁਰਸ਼ੋਤਮ ਸ਼ਰਮਾ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।