ਸੰਗਰੂਰ ਦੇ ਪਰਿਵਾਰ ਨੂੰ ਲੱਗਾ ਸੁਸ਼ਮਾ ਸਵਰਾਜ ਦੀ ਮੌਤ ਦਾ ਸਦਮਾ - ਸੁਸ਼ਮਾ ਸਵਰਾਜ ਦਾ ਦੇਹਾਂਤ
ਜ਼ਿਲ੍ਹਾ ਸੰਗਰੂਰ ਦੇ ਖੇਤਰ ਧੂਰੀ 'ਚ ਰਹਿਣ ਵਾਲੇ ਪ੍ਰਿਤਪਾਲ ਸ਼ਰਮਾ ਦੇ ਪਰਿਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੌਤ ਨਾਲ ਵੱਡਾ ਸਦਮਾ ਲੱਗਿਆ ਹੈ। ਦਰਅਸਲ ਪ੍ਰਿਤਪਾਲ ਸ਼ਰਮਾ ਇਰਾਕ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਸੀ। ਪਰ ਉਨ੍ਹਾਂ ਦੀ ਇਰਾਕ ਵਿੱਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸੁਸ਼ਮਾ ਸਵਰਾਜ ਨੇ ਪਰਿਵਾਰ ਦੀ ਮਦਦ ਕੀਤੀ ਸੀ। ਘਰ ਦੇ ਇਕਲੌਤੇ ਕਮਾਉ ਦੀ ਮੌਤ ਮਗਰੋਂ ਪਰਿਵਾਰ ਦੀ ਆਰਥਿਕ ਮੱਦਤ ਕਰਨ ਲਈ ਸੁਸ਼ਮਾ ਸਵਰਾਜ ਨੇ ਵੱਡਾ ਕਿਰਦਾਰ ਨਿਭਾਇਆ ਸੀ। ਸੁਸ਼ਮਾ ਵੱਲੋਂ ਮ੍ਰਿਤਕ ਦੇ ਬੇਟੇ ਨੂੰ ਨੌਕਰੀ ਵੀ ਦਿੱਤੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੁਸ਼ਮਾ ਸਵਰਾਜ ਦੇ ਦਿਹਾਂਤ ਦਾ ਬਹੁਤ ਹੀ ਦੁੱਖ ਹੈ।