ਕਰਤਾਰਪੁਰ ਲਾਂਘੇ ਲਈ ਸੰਗਤਾਂ ਵੱਲੋਂ ਭਾਰਤ ਤੇ ਪਾਕਿ ਸਰਕਾਰ ਦਾ ਧੰਨਵਾਦ - ਕਰਤਾਰਪੁਰ ਲਾਂਘਾ
ਅੰਮ੍ਰਿਤਸਰ: ਕਰਤਾਰਪੁਰ ਕੋਰੀਡੋਰ (Kartarpur Corridor) ਦੇ ਖੁੱਲ੍ਹਣ ਨਾਲ ਇੱਕ ਵਾਰ ਫਿਰ ਤੋਂ ਸ਼ਰਧਾਲੂਆ ਦੇ ਚਿਹਰਿਆ ‘ਤੇ ਰੌਂਣਕ ਨਜ਼ਰ ਆ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਦੀ ਟਵੀਟ (Tweet) ਤੋਂ ਬਾਅਦ ਜਿੱਥੇ ਸ਼ਰਧਾਲੂ ਪ੍ਰਮਾਤਮਾ ਦਾ ਸ਼ੁਕਰ ਕਰ ਰਹੇ ਹਨ, ਉੱਥੇ ਹੀ ਸ਼ਰਧਾਲੂ ਕੇਂਦਰ ਸਰਕਾਰ (Central Government) ਦਾ ਵੀ ਲਾਂਘਾ ਖੁੱਲ੍ਹਣ ਲਈ ਧੰਨਵਾਦ ਕਰ ਰਹੇ ਹਨ। ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਇਸ ਮੌਕੇ ਸ਼ਰਧਾਲੂਆਂ ਨੇ ਜਿੱਥੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਇਨ੍ਹਾਂ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਦੀ ਸਰਕਾਰ ਦਾ ਵੀ ਧੰਨਵਾਦ ਕੀਤਾ ਗਿਆ ਹੈ।