ਹੁਸ਼ਿਆਰਪੁਰ ਜ਼ਿਲ੍ਹੇ 'ਚੋਂ 99 ਸ਼ੱਕੀ ਵਿਆਕਤੀਆਂ ਦੇ ਸੈਪਲ ਲਏ ਗਏ ਦੁਬਾਰਾ: ਡਾ. ਜਸਬੀਰ ਸਿੰਘ - covid-19 update
ਹੁਸ਼ਿਆਰਪੁਰ: ਜ਼ਿਲ੍ਹੇ ਵਿੱਚੋਂ ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 99 ਸ਼ੱਕੀ ਲੱਛਣਾ ਵਾਲੇ ਮਰੀਜਾਂ ਦੇ ਨਮੂਨੇ ਲਏ ਗਏ ਹਨ। ਅੱਜ ਤੱਕ ਕੁੱਲ 952 ਸੈਪਲ ਇਕੱਤਰ ਕੀਤੇ ਗਏ ਹਨ ਜਿਸ ਅਨੁਸਾਰ 86 ਕੋਵਿਡ-19 ਦੇ ਪੌਜ਼ੀਟਿਵ ਮਰੀਜ ਪਾਏ ਗਏ ਹਨ ਅਤੇ 630 ਸੈਪਲ ਦੀ ਰਿਪੋਰਟ ਨੈਗਟਿਵ ਆਈ ਹੈ। 222 ਸੈਪਲਾਂ ਦੀ ਰਿਪੋਟਰ ਦਾ ਇੰਤਜ਼ਾਰ ਹੈ। 14 ਸੈਪਲ ਇੰਵੈਲਡ ਪਾਏ ਗਏ ਹਨ।