ਤਬਲੀਗੀ ਜਮਾਤ ਨਾਲ ਸਬੰਧਤ ਅਲੀ ਹੁਸੈਨ ਸਮੇਤ ਹੋਰ 3 ਵਿਅਕਤੀਆਂ ਦੇ ਟੈਸਟ ਲਈ ਭੇਜੇ ਗਏ ਸੈਂਪਲ - corona virus
ਲੁਧਿਆਣਾ: ਜਗਰਾਉਂ ਸ਼ਹਿਰ ਦੇ ਪਿੰਡ ਚੌਂਕੀਮਾਨ ਦੇ ਇੱਕ ਵਿਅਕਤੀ (ਅਲੀ ਹੁਸੈਨ) ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਅਲੀ ਹੁਸੈਨ ਤਬਲੀਗੀ ਜਮਾਤ ਨਾਲ ਸਬੰਧਤ ਹੈ। ਪੁਲਿਸ ਨੇ ਤਬਲੀਗੀ ਗਏ ਹੋਰ 2 ਵਿਅਕਤੀਆਂ ਨੂੰ ਕੋਰੋਨਾ ਟੈਸਟ ਕਰਨ ਲਈ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਅਲੀ ਹੁਸੈਨ ਦੇ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਕੀਤਾ ਉਨ੍ਹਾਂ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ।