ਪੱਟੀ ਦੀਆਂ ਨਵੀਆਂ ਕਚਹਿਰੀਆਂ 'ਚ ਵੜਿਆ ਸਾਂਬਰ, ਵਿਭਾਗ ਨੇ ਫੜ ਕੇ ਜੰਗਲ 'ਚ ਛੱਡਿਆ - Sambar enter in the new courts of patti
ਪੱਟੀ: ਬੁੱਧਵਾਰ ਨੂੰ ਸ਼ਹਿਰ ਦੀਆਂ ਨਵੀਆਂ ਕਚਹਿਰੀਆਂ ਵਿੱਚ ਅਚਾਨਕ ਜੰਗਲ ਵਿੱਚੋਂ ਇੱਕ ਸਾਂਬਰ ਆ ਵੜਿਆ, ਜਿਸ ਨੂੰ ਜੰਗਲਾਤ ਵਿਭਾਗ ਨੇ ਕਾਬੂ ਕਰਕੇ ਹਰੀਕੇ ਪੱਤਣ ਭੇਜ ਦਿੱਤਾ ਹੈ। ਏ.ਐਸ.ਆਈ ਕੁਲਦੀਪ ਸਿੰਘ ਅਤੇ ਜੰਗਲਾਤ ਕਰਮੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਸਾਂਬਰ ਖੇਤਾਂ ਵਿੱਚ ਘੁੰਮ ਰਿਹਾ ਹੈ ਅਤੇ ਆਵਾਰਾ ਕੁੱਤੇ ਅਤੇ ਬੱਚੇ ਜਾਨਵਰ ਨੂੰ ਭਜਾ ਰਹੇ ਹਨ। ਮੌਕੇ 'ਤੇ ਜੰਗਲਾਤ ਮੁਲਾਜ਼ਮਾਂ ਨੇ ਪੁੱਜ ਕੇ ਘੰਟਿਆਂ ਬੱਧੀ ਮਿਹਨਤ ਉਪਰੰਤ ਸਾਂਬਰ ਨੂੰ ਕਾਬੂ ਕੀਤਾ ਅਤੇ ਹਰੀਕੇ ਪੱਤਣ ਜੰਗਲ ਭੇਜ ਦਿੱਤਾ ਗਿਆ।