ਰੇਲ ਗੱਡੀ ਦੇ ਇੰਜਣ ਨਿੱਚੇ ਆਉਣ ਨਾਲ ਸਾਂਬਰ ਦੀ ਮੌਤ - ਜੰਗਲਾਤ ਵਿਭਾਗ
ਜਲੰਧਰ: ਇੱਥੇ ਰੇਲਵੇ ਸਟੇਸ਼ਨ ਕੋਲ ਰੇਲ ਗੱਡੀ ਦੇ ਇੰਜਣ ਨਿੱਚੇ ਆਉਣ ਨਾਲ ਸਾਂਬਰ ਦੀ ਮੌਤ ਹੋ ਗਈ। ਪੁਲਿਸ ਤੇ ਜੰਗਲਾਤ ਵਿਭਾਗ ਵੱਲੋਂ ਮ੍ਰਿਤਕ ਸਾਂਬਰ ਨੂੰ ਉੱਥੋਂ ਲਿਜਾਇਆ ਗਿਆ। ਸਰਦੀਆਂ ਵਧ ਜਾਣ ਨਾਲ ਜੰਗਲੀ ਜਾਨਵਰ ਪਹਾੜੀ ਇਲਾਕਿਆਂ ਤੋਂ ਸ਼ਹਿਰਾਂ ਵੱਲ ਰੁਖ ਕਰ ਲੈਂਦੇ ਹਨ। ਜਿਸ ਕਾਰਨ ਅਕਸਰ ਸ਼ਹਿਰੀ ਇਲਾਕਿਆਂ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਇਨ੍ਹਾਂ ਨੂੰ ਜ਼ਿਆਦਾਤਰ ਦੇਖਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅੱਜ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਦੇਖਣ ਨੂੰ ਮਿਲਿਆ ਕਿ ਇੱਕ ਸਾਂਬਰ ਦੀ ਰੇਲ ਦੇ ਨਿੱਚੇ ਆਉਣ ਨਾਲ ਮੌਤ ਹੋ ਗਈ। ਮੌਕੇ 'ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਮ੍ਰਿਤਕ ਸਾਂਬਰ ਨੂੰ ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਉਥੋਂ ਚੁੱਕਵਾ ਦਿੱਤਾ।