ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਦਿਵਸ ਦੇ ਸੰਬੰਧ 'ਚ ਸਲਾਨਾ ਜੋੜ ਮੇਲਾ
ਤਰਨ ਤਾਰਨ ਵਿੱਚ ਛੇਂਵੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਗਰ ਸੁਰਸਿੰਘ ਵਿਖੇ ਆਉਣ ਦੇ ਸੰਬੰਧ ਵਿਚ 4 ਦਿਨਾਂ ਦਾ ਸਲਾਨਾ ਜੋੜ ਮੇਲਾ ਆਗਮਨ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਕਈ ਧਾਰਮਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੇ ਵੀ ਇਸ ਸਮਾਗਮ ਵਿਚ ਆਪਣੀ ਹਾਜ਼ਰੀ ਭਰੀ। ਇਸ ਸਬੰਧੀ ਸੰਪਰਦਾਏ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਅਸਥਾਨ 'ਤੇ ਪੰਜਵੀਂ ਪਾਤਸ਼ਾਹੀ ਅਤੇ ਉਨ੍ਹਾਂ ਤੋਂ ਬਾਅਦ ਛੇਵੀਂ ਪਾਤਸ਼ਾਹੀ ਵੱਲੋਂ ਇਸ ਅਸਥਾਨ 'ਤੇ ਚਰਨ ਪਾ ਕੇ ਧਰਤੀ ਨੂੰ ਭਾਗ ਲਾਏ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਆਉਣ 'ਤੇ ਬਾਬਾ ਸੋਹਨ ਸਿੰਘ ਜੀ ਅਤੇ ਬਾਬਾ ਦਇਆ ਸਿੰਘ ਜੀ ਵੱਲੋਂ ਉਨ੍ਹਾਂ ਦਾ ਆਗਮਨ ਦਿਵਸ ਮਨਾਇਆ ਜਾਂਦਾ ਸੀ, ਜੋ ਕਿ ਅੱਜ ਵੀ ਜਾਰੀ ਹੈ। ਇਸ ਨੂੰ ਸਮਰਪਿਤ ਅੱਜ ਵੀ ਸੰਗਤਾਂ ਵੱਲੋਂ ਆਗਮਨ ਦਿਵਸ ਹੁੰਮਹੁਮਾ ਕੇ ਮਨਾਇਆ ਗਿਆ।