11 ਫਰਵਰੀ ਨੂੰ ਸਦਭਾਵਨਾ ਦਲ ਵੱਲੋਂ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਬਾਹਰ ਹੋਵੇਗਾ ਪੰਥਕ ਹੋਕਾ - ਮੰਤਰੀ ਓਮ ਪ੍ਰਕਾਸ਼ ਸੋਨੀ
ਅੰਮ੍ਰਿਤਸਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਚੋਰੀ ਹੋਣ ਦੇ ਮਾਮਲੇ ਨੂੰ ਲੈ ਕੇ ਸਦਭਾਵਨਾ ਦਲ ਵੱਲੋਂ ਸਿਆਸੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਦੇ ਘਰ ਬਾਹਰ ਪੰਥਕ ਹੋਕਾ ਦਿੱਤਾ ਜਾ ਰਿਹਾ ਹੈ। ਇਸ ਬਾਰੇ ਦੱਸਦੇ ਹੋਏ ਸਦਭਾਵਨਾ ਦਲ ਦੇ ਆਗੂ ਭਾਈ ਮਕਬੂਲਪੁਰਾ ਨੇ ਦੱਸਿਆ ਕਿ ਇਹ ਪੰਥਕ ਹੋਕਾ 11 ਫਰਵਰੀ ਨੂੰ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਬਾਹਰ ਹੋਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੇ ਜ਼ਮੀਰ ਨੂੰ ਜਗਾਉਣ ਲਈ ਇਹ ਪੰਥਕ ਹੋਕਾ ਕੀਤਾ ਜਾ ਰਿਹਾ ਹੈ। ਚੋਰੀ ਹੋਏ ਸਰੂਪਾਂ ਦੇ ਮਾਮਲੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਸਦਭਾਵਨਾ ਦਲ ਵੱਲੋਂ ਸ਼ਹਿਰ ਦੇ ਵਿਰਾਸਤੀ ਮਾਰਗ 'ਤੇ ਨੰਵਬਰ 2020 ਤੋਂ ਪੰਥਕ ਹੋਕਾ ਜਾਰੀ ਹੈ।