ਸਦਰ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਤਿੰਨ ਲੁਟੇਰੇ ਕੀਤੇ ਕਾਬੂ - ਉਕਤ ਮੁਲਜ਼ਮਾਂ ਦੀ ਭਾਲ
ਰਾਏਕੋਟ: ਸਥਾਨਕ ਸਦਰ ਪੁਲਿਸ ਦੇ ਅਧੀਨ ਪੈਂਦੀ ਚੌਂਕੀ ਵੱਲੋਂ ਕਾਰਵਾਈ ਕਰਦਿਆਂ 3 ਚੋਰਾਂ ਦੇ ਗਿਰੋਹ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਐੱਸਐੱਚਓ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਉਸ ਨੂੰ ਰੋਕਿਆ ਤੇ ਉਸ ਕੋਲੋਂ ਮੋਟਰਸਾਇਕਲ ਸਮੇਤ 1500 ਦੀ ਨਗਦੀ ਵੀ ਲੈ ਕੇ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਉਕਤ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਤੇ ਇਸ ਦੇ ਨਾਲ ਹੀ ਪੁਲਿਸ ਨੂੰ ਚੋਰਾਂ ਦੇ ਗਿਰੋਹ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਕੋਲੋਂ 3 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਗਲੀ ਤਫਸੀਸ਼ ਜਾਰੀ ਹੈ।