ਕਿਸਾਨ ਨੇਤਾਵਾਂ ਦੇ ਬਿਆਨ 'ਤੇ ਅਕਾਲੀ ਦਲ ਦਾ ਕਹਿਣਾ
ਜਲੰਧਰ: ਕਿਸਾਨੀ ਸੰਘਰਸ਼ (Farmer's protest) ਕਾਰਨ ਜਿੱਥੇ ਪੰਜਾਬ ‘ਚ ਹਰੇਕ ਥਾਂ ਭਾਜਪਾ ਆਗੂਆਂ ਦਾ ਵਿਰੋਧ (Oppose of BJP leaders) ਹੋ ਰਿਹਾ ਹੈ ਉਥ ਹੁਣ ਕਾਂਗਰਸ ਦਾ ਵੀ ਵਿਰੋਧ ਸ਼ੁਰੂ ਹੋਵੇਗਾ। ਉਗਰਾਹਾਂ (Ugrahan) ਦੇ ਇਸ ਬਿਆਨ ਬਾਰੇ ਅਕਾਲੀ ਦਲ ਦੇ ਬੁਲਾਰੇ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਹੈ ਕਿ ਹੁਣ ਹੌਲੀ ਹੌਲੀ ਕਿਸਾਨਾਂ ਨੂੰ ਵੀ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਅਕਾਲੀ ਦਲ (Akali Dal) ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹਾ ਹੈ। ਭਾਟੀਆ ਨੇ ਕਿਹਾ ਕਿ ਕਿਸਾਨਾਂ ਨੂੰ ਆਮ ਆਦਮੀ ਪਾਰਟੀ (Aam Admi Party) ਦੀਆਂ ਚਾਲਾਂ ਵੀ ਸਮਝ ਆ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ (Captain Amrindr Singh) ਦੀ ਪਾਰਟੀ ਅਤੇ ਕਿਸਾਨਾ ਦੇ ਸਾਥ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਸਾਢੇ ਚਾਰ ਸਾਲ ਤਕ ਕਿਸਾਨਾਂ ਲਈ ਅਤੇ ਉਨ੍ਹਾਂ ਦੇ ਹੱਕਾਂ ਲਈ ਕੋਈ ਕਦਮ ਨਹੀਂ ਉਠਾਏ ਅਤੇ ਉਹ ਹੁਣ ਕਿਸ ਮੂੰਹ ਨਾਲ ਇਹ ਕਹਿ ਰਹੇ ਨੇ ਕਿ ਕਿਸਾਨ ਉਨ੍ਹਾਂ ਦੇ ਨਾਲ ਖੜ੍ਹੇ ਹੋ ਜਾਣਗੇ।