ਅਕਾਲੀ ਦਲ ਤੇ ਇਨੈਲੋ ਹੋਏ ਇੱਕ, ਨਾਮਜ਼ਦਗੀ ਭਰਵਾਉਣ ਜਾਣਗੇ ਬਾਦਲ ਤੇ ਚੌਟਾਲਾ - haryana news
ਚੰਡੀਗੜ੍ਹ: ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਇਕੱਠੇ ਚੋਣਾਂ ਲੜਨਗੇ ਜਿਸ ਦਾ ਐਲਾਨ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ। ਰਤੀਆ ਤੇ ਕਾਲਾਂਵਾਲੀ ਤੋਂ ਦੋਵਾਂ ਪਾਰਟੀਆਂ ਦਾ ਇੱਕ-ਇੱਕ ਉਮੀਦਵਾਰ ਖੜਾ ਕੀਤਾ ਜਾਵੇਗਾ। ਵੀਰਵਾਰ ਨੂੰ ਪਰਕਾਸ਼ ਸਿੰਘ ਬਾਦਲ ਤੇ ਓਮ ਪ੍ਰਕਾਸ਼ ਚੌਟਾਲਾ ਦੋਵਾਂ ਉਮੀਦਵਾਰਾਂ ਨਾਲ ਨਾਮਜ਼ਦਗੀਆਂ ਭਰਵਾਉਣ ਜਾਣਗੇ। ਵੀਰਵਾਰ ਨੂੰ ਕਾਲਾਂਵਾਲੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਤੇ ਰਤੀਆ ਤੋਂ ਇਨੈਲੋ ਦੇ ਉਮੀਦਵਾਰ ਕੁਲਵਿੰਦਰ ਸਿੰਘ ਕੁਨਾਲ ਆਪਣੇ ਕਾਗਜ਼ ਦਾਖ਼ਲ ਕਰਾਉਣਗੇ।
Last Updated : Oct 3, 2019, 10:28 AM IST