ਮੋਗਾ 'ਚ ਪੇਂਡੂ ਮਜ਼ਦੂਰ ਔਰਤਾਂ ਨੇ ਕਰਜ਼ਾ ਮੁਆਫੀ ਲਈ ਕੀਤਾ ਪ੍ਰਦਰਸ਼ਨ - Rural women workers protest for debt waiver in Moga
ਮੋਗਾ: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਪੇਂਡੂ ਮਜ਼ਦੂਰ ਔਰਤਾਂ ਨੇ ਕਰਜ਼ਾ ਮੁਕਤੀ ਲਈ ਵਿਧਾਇਕ ਡਾ. ਹਰਜੋਤ ਕਮਲ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਲੌਕਡਾਊਨ ਕਾਰਨ ਮਜ਼ਦੂਰ ਔਰਤਾਂ ਅਰਥਿਕ ਤੰਗੀ ਵਿੱਚੋਂ ਲੱਘ ਰਹੀਆਂ ਹਨ। ਮਾਈਕ੍ਰੋ ਫਾਈਨਾਂਸ ਕੰਪਨੀਆਂ ਕਰਜ਼ੇ ਮੋੜ ਲਈ ਇਨ੍ਹਾਂ ਔਰਤਾਂ ਨੂੰ ਤੰਗ ਕਰ ਰਹੀਆਂ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਇਨ੍ਹਾਂ ਔਰਤਾਂ ਦੇ ਕਰਜ਼ੇ ਸਰਕਾਰ ਤੁਰੰਤ ਮੁਆਫ ਕਰੇ।