ਦਿਹਾਤੀ ਪੁਲਿਸ ਵਲੋਂ ਹਵਾਲਾਤ 'ਚੋਂ ਫ਼ਰਾਰ ਮੁਲਜ਼ਮ ਕੀਤਾ ਗ੍ਰਿਫ਼ਤਾਰ - ਇਸਦੀ ਗ੍ਰਿਫ਼ਤਾਰੀ ਕੀਤੀ ਗਈ
ਜਲੰਧਰ: ਦਿਹਾਤੀ ਪੁਲਿਸ ਵਲੋਂ ਇੱਕ ਫ਼ਰਾਰ ਹਵਾਲਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਕਤ ਮੁਲਜ਼ਮ ਗੌਰਵ ਹਸਪਤਾਲ ਤੋਂ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ਾ ਲੈਣ ਲਈ ਫਿਲੌਰ ਇਲਾਕੇ 'ਚ ਘੁੰਮ ਰਿਹਾ ਹੈ। ਜਿਸ ਸਬੰਧੀ ਉਨ੍ਹਾਂ ਕਾਰਵਾਈ ਕਰਦਿਆਂ ਇਸਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਕਿ ਮੁਲਜ਼ਮ 'ਤੇ ਪਹਿਲਾਂ ਵੀ ਦੋ ਤੋਂ ਤਿੰਨ ਕੇਸ ਚੱਲ ਰਹੇ ਹਨ। ਜਿਸ 'ਚ ਇੱਕ ਕੇਸ 'ਚ ਕਾਰਵਾਈ ਹੋ ਰਹੀ ਹੈ।