ਪੇਂਡੂ ਸਿਹਤ ਦਰਜਾ ਚਾਰ ਮੁਲਾਜ਼ਮਾਂ ਤੇ ਰੂਰਲ ਹੈਲਥ ਦਰਜਾ ਯੂਨੀਅਨ ਦੇ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ - Rural Health Rank Union protest
ਤਰਨਤਾਰਨ: ਪੇਂਡੂ ਸਿਹਤ ਦਰਜਾ ਚਾਰ ਮੁਲਾਜ਼ਮਾਂ ਤੇ ਰੂਰਲ ਹੈਲਥ ਦਰਜਾ ਯੂਨੀਅਨ ਵੱਲੋਂ ਡੀ.ਸੀ ਕੰਪਲੈਕਸ ਅੱਗੇ ਧਰਨਾ ਲੱਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪੇਂਡੂ ਸਿਹਤ ਦਰਜਾ ਚਾਰ ਮੁਲਾਜ਼ਮਾਂ ਤੇ ਰੂਰਲ ਹੈਲਥ ਦਰਜਾ ਦੇ ਵਰਕਰਾਂ ਨੇ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ 4500 ਰੁਪਏ ਦੀ ਆਮਦਨ 'ਤੇ ਕੰਮ ਕਰ ਰਹੇ ਹਨ ਤੇ ਹੁਣ ਉਨ੍ਹਾਂ ਦੀ ਕੋਰੋਨਾ ਮਰੀਜ਼ਾਂ ਨਾਲ ਡਿਊਟੀ ਲਗਾਈ ਗਈ ਹੈ ਜਿਸ ਨਾਲ ਉਹ ਵੀ ਕੋਰੋਨਾ ਦੀ ਚਪੇਟ 'ਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਵਿੱਚ 1186 ਕਰੀਬ ਵਰਕਰ ਹਨ ਜੋ ਕਿ ਪੱਕਾ ਕਰਨ ਤੇ 50 ਲੱਖ ਦੇ ਜੀਵਨ ਬੀਮਾ ਕਰਨ ਦੀ ਮੰਗ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ।