ਸਰਕਾਰ ਦਾ ਖਜਾਨਾ ਭਰਣ ਲਈ ਰੂਰਲ ਹੈਲਥ ਫਾਰਮਾਸਿਸਟਾਂ ਨੇ ਪਠਾਨਕੋਟ ਦੇ ਵਿਧਾਇਕ ਨੂੰ ਬੂਟ ਪਾਲਸ਼ ਕਰਕੇ ਦਿੱਤੇ ਪੈਸੇ - Pathankot MLA amoit vijj
ਪਠਾਨਕੋਟ:ਬੀਤੇ ਦਿਨੀਂ ਰੂਰਲ ਹੈਲਥ ਫਾਰਮਾਸਿਸਟਾਂ ਨੇ ਸ਼ਹਿਰ ਵਿੱਚ ਬੂਟ ਪਾਲਸ਼ ਕਰਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਸੀ। ਇਸ ਤਹਿਤ ਹੀ ਇਨ੍ਹਾਂ ਫਾਰਮਾਸਿਸਟਾਂ 29 ਜੁਲਾਈ ਨੂੰ ਬੂਟ ਪਾਲਸ਼ ਕਰ ਕੇ ਇੱਕਠੇ ਕੀਤੇ ਪੈਸੇ ਲੈ ਹਲਕਾ ਪਠਾਨਕੋਟ ਤੋਂ ਕਾਂਗਰਸੀ ਵਿਧਾਇਕ ਅਤਿਮ ਵਿੱਜ ਦੇ ਘਰ ਪਹੁੰਚਗੇ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਉਹ ਇਹ ਪੈਸੇ ਵਿਧਾਇਕ ਰਾਹੀਂ ਪੰਜਾਬ ਸਰਕਾਰ ਨੂੰ ਖਜਾਨਾ ਭਰਣ ਲਈ ਭੇਜਣ ਆਏ ਹਨ। ਇਸ ਮੌਕੇ ਵਿਧਾਇਕ ਦੇ ਭਰਾ ਅਸੀਸ ਵਿੱਜ ਦੇ ਇਨ੍ਹਾਂ ਫਾਰਮਾਸਿਸਟਾਂ ਦੀ ਮੰਗ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ।