ਰੂਪਨਗਰ: ਨਗਰ ਪੰਚਾਇਤ ਚੋਣਾਂ ਲਈ 75 ਨਾਮਜ਼ਦਗੀਆਂ ਪੱਤਰਾਂ ਵਿੱਚੋਂ ਤਿੰਨ ਹੋਇਆਂ ਰੱਦ - ਸ਼੍ਰੋਮਣੀ ਅਕਾਲੀ ਦਲ
ਰੂਪਨਗਰ: ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀਆਂ ਚੋਣਾਂ ਲਈ 75 ਦਰਖਾਸਤਾਂ ਵਿੱਚੋਂ ਜਾਂਚ ਦੌਰਾਨ ਤਿੰਨ ਦਰਖਾਸਤਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀਆਂ ਚੋਣਾਂ ਲਈ ਕੁਲ 75 ਦਰਖਾਸਤਾਂ ਹਾਸਲ ਹੋਈਆਂ ਸਨ, ਜਿਸ ਵਿੱਚ ਤਿੰਨ ਦਰਖਾਸਤਾਂ ਰੱਦ ਕਰ ਦਿੱਤੀਆਂ ਗਈਆਂ। ਰੱਦ ਕੀਤੀਆਂ ਗਈਆਂ ਦਰਖਾਸਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਮੀਕਾ ਵਾਰਡ ਨੰਬਰ ਛੇ ਅਤੇ ਆਜ਼ਾਦ ਉਮੀਦਵਾਰ ਸ਼ਿੰਦਰ ਕੌਰ ਵਾਰਡ ਨੰਬਰ ਪੰਜ ਦੇ ਕਾਗਜ਼ ਰੱਦ ਕੀਤੇ ਗਏ ਹਨ।