ਰੂਪਨਗਰ: ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 15, 1 ਦੀ ਹੋ ਚੁੱਕੀ ਹੈ ਮੌਤ - ਪੌਜ਼ੀਟਿਵ ਮਰੀਜਾਂ ਦੀ ਸੰਖਿਆ
ਰੂਪਨਗਰ: ਜ਼ਿਲ੍ਹੇ ਵਿੱਚ ਕੋਰੋਨਾ ਪੌਜ਼ੀਟਿਵ ਮਰੀਜਾਂ ਦੀ ਗਿਣਤੀ 12 ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 443 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 418 ਦੀ ਰਿਪੋਰਟ ਨੈਗਟਿਵ, 12 ਕੇਸ ਕੋਰੋਨਾ ਪੌਜ਼ੀਟਿਵ, 12 ਦੀ ਰਿਪੋਰਟ ਪੈਂਡਿੰਗ ਅਤੇ 2 ਰਿਕਵਰ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 15 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ 12 ਕੇਸ ਐਕਟਿਵ ਹਨ, 2 ਰਿਕਵਰ ਚੁੱਕੇ ਹਨ ਅਤੇ 1 ਵਿਅਕਤੀ ਦੀ ਮੌਤ ਹੋ ਚੁੱਕੀ ਹੈ।