ਰੂਪਨਗਰ ਵਾਸੀਆਂ ਨੇ ਮੁੱਖ ਮੰਤਰੀ ਵੱਲੋਂ ਕਰਫਿਊ ਦਾ ਸਮਾਂ ਵਧਾਉਣ ਦੇ ਫੈਸਲੇ ਦਾ ਕੀਤਾ ਸਵਾਗਤ
ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦਾ ਸਮਾਂ 30 ਅਪ੍ਰੈਲ ਤੱਕ ਵਧਾਉਣ 'ਤੇ ਰੂਪਨਗਰ ਵਾਸੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਫੈਸਲਾ ਸੂਬੇ 'ਚ ਲਗਾਤਾਰ ਕੋਰੋਨਾ ਪੀੜਤਾਂ ਦੀ ਵਧ ਰਹੀ ਗਿਣਤੀ ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤਾ ਗਿਆ ਹੈ। ਰੂਪਨਗਰ ਵਾਸੀਆਂ ਨੇ ਮੁੱਖ ਮੰਤਰੀ ਵੱਲੋਂ ਲਏ ਗਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਲੋਕਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਿਆ ਇਹ ਕਦਮ ਸ਼ਲਾਘਾਯੋਗ ਹੈ। ਕਰਫਿਊ ਕਾਰਨ ਲੋਕਾਂ ਨੂੰ ਥੋੜੀ ਪਰੇਸ਼ਾਨੀ ਤਾਂ ਪੇਸ਼ ਆਵੇਗੀ ਪਰ ਇਸ ਨਾਲ ਉਹ ਘਰ 'ਚ ਰਹਿ ਕੇ ਸੁਰੱਖਿਤ ਰਹਿਣਗੇ। ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਇੱਕੋ-ਇੱਕ ਤਰੀਕਾ ਹੈ ਕਿ ਸਭ ਸੋਸ਼ਲ ਡਿਸਟੈਂਸ ਨੂੰ ਕਾਇਮ ਰੱਖਣ।
Last Updated : Apr 10, 2020, 8:40 PM IST