ਰੂਪਨਗਰ 'ਚ ਘੱਟ ਟੋਕਨ ਮਿਲਣ ਕਾਰਨ ਆੜ੍ਹਤੀ ਪ੍ਰੇਸ਼ਾਨ - ਕਣਕ ਦੀ ਆਮਦ
ਰੂਪਨਗਰ: ਦਾਣਾ ਮੰਡੀ ਵਿੱਚ ਆੜ੍ਹਤੀਆਂ ਨੂੰ ਪਹਿਲਾਂ ਨਾਲੋਂ ਘੱਟ ਟੋਕਨ ਮਿਲ ਰਹੇ ਹਨ ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਇਨ੍ਹਾਂ ਦੀ ਮੰਗ ਹੈ ਕਿ ਸਰਕਾਰ ਸਾਨੂੰ ਵੱਧ ਟੋਕਣ ਦਵੇ ਅਤੇ ਸਾਰੇ ਆੜ੍ਹਤੀਆਂ ਨੂੰ ਬਰਾਬਰ ਟੋਕਨ ਵੰਡੇ ਜਾਣ। ਪੰਜਾਬ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਕਰਫਿਊ ਲਗਾਤਾਰ ਜਾਰੀ ਹੈ, ਉੱਥੇ ਹੀ ਕਣਕ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦਾ ਕੰਮ ਜ਼ੋਰਾਂ 'ਤੇ ਹੈ।