ਪੰਜਾਬ

punjab

ETV Bharat / videos

ਮਹਾਂਸ਼ਿਵਰਾਤਰੀ ਸਬੰਧੀ ਕੱਢੀ ਰੁਦਰਾਕਸ਼ ਯਾਤਰਾ - ਪਿੰਡ ਕਾਲੇਵਾਲ

By

Published : Mar 1, 2021, 5:25 PM IST

ਹੁਸ਼ਿਆਰਪੁਰ: ਮਹਾਂਸ਼ਿਵਰਾਤਰੀ ਦੇ ਸਬੰਧ 'ਚ ਇਲਾਕੇ ਦੇ ਸਮੂਹ ਸ਼ਿਵ ਭਗਤਾਂ ਵੱਲੋਂ ਕੱਢੀ ਜਾ ਰਹੀ 2 ਦਿਨਾਂ ਰੁਦਰਾਕਸ਼ ਦਰਸ਼ਨ ਯਾਤਰਾ ਦਾ ਗੜ੍ਹਸ਼ੰਕਰ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। 28 ਫਰਵਰੀ ਨੂੰ ਬੀਤ ਇਲਾਕੇ ਦੇ ਪਿੰਡ ਕਾਲੇਵਾਲ ਤੋਂ ਸ਼ੁਰੂ ਹੋਈ ਇਹ ਯਾਤਰਾ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਸ਼ਹਿਰ ਦੇ ਨੰਗਲ ਰੋਡ 'ਤੇ ਸਥਿਤ ਮਾਤਾ ਚਿੰਤਪੁਰਨੀ ਮੰਦਰ ਵਿਖੇ ਪੁੱਜੀ। ਰੁਦਰਾਕਸ਼ ਦਰਸ਼ਨ ਯਾਤਰਾ ਦੇ ਸਵਾਗਤ ਲਈ ਇਲਾਕਾ ਨਿਵਾਸੀਆਂ ਵੱਲੋਂ ਥਾਵਾਂ 'ਤੇ ਸਵਾਗਤੀ ਗੇਟ ਲਗਾ ਕੇ ਸੰਗਤਾਂ ਦੇ ਪ੍ਰਸ਼ਾਦ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

ABOUT THE AUTHOR

...view details