ਰਾਮਗੋਪਾਲ 'ਤੇ ਹੋਏ ਹਮਲੇ 'ਤੇ ਆਰਐਸਐਸ ਆਗੂਆਂ ਨੇ ਅਨਸਰਾਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ - ਭਾਜਪਾ ਆਗੂਆਂ
ਫ਼ਿਰੋਜ਼ਪੁਰ: ਪਿਛਲੇ ਦਿਨੀਂ ਆਰ.ਐੱਸ.ਐੱਸ. ਰਾਮਗੋਪਾਲ ਉੱਤੇ ਫਿਰੋਜ਼ਪੁਰ ਦੇ ਕਸਬੇ ਮਲਾਵਾਲਾ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਸੀ ਜਿਸ ਉੱਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਧਾਰਮਿਕ ਸੰਸਥਾਵਾਂ ਅਤੇ ਆਰਐਸਐਸ ਅਤੇ ਭਾਜਪਾ ਆਗੂਆਂ ਵੱਲੋ ਐਸਐਸਪੀ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਕੇ ਰਾਮਗੋਪਾਲ ਦੇ ਫ਼ਿਰੋਜ਼ਪੁਰ ਵਿੱਚ ਆਉਣ ਉੱਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਬਚਾਅ ਕਰ ਕੇ ਬਾਹਰ ਕੱਢਿਆ। ਪਰ ਕੁਝ ਲੋਕਾਂ ਨੇ ਉਨ੍ਹਾਂ ਦੀ ਕਾਰ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਅਨਸਰਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਐਸਐਸਪੀ ਨੂੰ ਮੰਗ ਪਤਰ ਦਿੱਤਾ ਹੈ।