ਨਸ਼ਾ ਛੁਡਾਊ ਕੇਂਦਰ ਬਾਹਰ ਲੱਗੀ ਮਰੀਜ਼ਾਂ ਦੀਆਂ ਕਤਾਰਾਂ - ਦਵਾਈ ਦੀ ਖ਼ੁਰਾਕ ਨੂੰ ਘਟਾਇਆ
ਬਠਿੰਡਾ: ਇੱਥੋਂ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗੀ ਹੋਈ ਹੈ। ਦਵਾਈ ਲੈਣ ਲਈ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ ਨੇ ਕਿਹਾ ਕਿ ਉਹ ਸਵੇਰ ਦੇ 7 ਵਜੇ ਦੇ ਲਾਈਨ ਵਿੱਚ ਖੜੇ ਪਰ ਅਜੇ ਤੱਕ ਉਨ੍ਹਾਂ ਵਾਰੀ ਨਹੀਂ। ਉਨ੍ਹਾਂ ਕਿਹਾ ਕਿ ਡਾਕਟਰ ਉਨ੍ਹਾਂ ਨੂੰ ਘੱਟ ਮਾਤਰਾ ਵਿੱਚ ਦਵਾਈ ਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਹੀ ਇੱਥੇ ਆਉਣਾ ਪੈ ਰਿਹਾ ਹੈ। ਐਮਡੀ ਅਰੁਣ ਬਾਂਸਲ ਨੇ ਦੱਸਿਆ ਕਿ ਦਵਾਈ ਘੱਟ ਦੇਣ ਦਾ ਕਾਰਨ ਹੈ ਕਿ ਮਰੀਜ਼ਾਂ ਦੀ ਦਵਾਈ ਦੀ ਖ਼ੁਰਾਕ ਨੂੰ ਘਟਾਇਆ ਜਾ ਸਕੇ ਨਹੀਂ ਤਾਂ ਉਸ ਦਵਾਈ ਦਾ ਹੀ ਆਦਿ ਹੋ ਜਾਣਗੇ।