ਘਰ ਅੰਦਰ ਵੜ ਕੇ ਨੌਜਵਾਨ ਨੇ ਕੀਤੀ ਨਾਬਲਗ਼ ਲੜਕੀ ਨਾਲ ਛੇੜਛਾੜ - ਜੋਬਨ ਸਿੰਘ
ਤਰਨਤਾਰਨ ਦੇ ਪਿੰਡ ਗਿੱਲਪਨ ਦੀ ਰਹਿਣ ਵਾਲੀ ਨਾਬਲਗ਼ ਲੜਕੀ ਨਾਲ ਉਸ ਦੇ ਘਰ ਜਾ ਕੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਤੇ ਪੀੜਤਾ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਅੰਦਰ ਚਾਹ ਬਣਾ ਰਹੀ ਸੀ। ਕਿ ਪਿੰਡ ਦੇ ਲੜਕੇ ਜੋਬਨ ਸਿੰਘ ਅਚਾਨਕ ਮੇਰੇ ਕਮਰੇ ਵਿੱਚ ਆ ਗਿਆ ਅਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਮੇਰੀ ਆਵਾਜ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ। ਪੀੜਤ ਲੜਕੀ ਦੇ ਮਾਮਾ ਦਿਲਬਾਗ ਸਿੰਘ ਨੇ ਖਾਲੜਾ ਪੁਲਿਸ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਚਾਰ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾ ਕੇ ਰਾਜ਼ੀਨਾਮਾ ਕਰਾਉਣ ਵਿੱਚ ਲੱਗੀ ਹੋਈ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਬਿਆਨ ਮੁਤਾਬਕ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।