ਪੰਚਕੁਲਾ 'ਚ ਫ਼ਸੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਪੁੱਜਿਆ ਰੋਟਰੀ ਕੱਲਬ - ਰੋਟਰੀ ਕੱਲਬ ਨੇ ਵੰਡੀਆ ਰਾਸ਼ਨ
ਚੰਡੀਗੜ੍ਹ/ਪੰਚਕੁਲਾ: ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਕਰਫਿਊ ਤੇ ਦੇਸ਼ ਭਰ 'ਚ ਲੌਕਡਾਊਨ ਹੈ। ਇਸ ਦੌਰਾਨ ਚੰਡੀਗੜ੍ਹ ਵਿਖੇ ਪੰਚਕੁਲਾ ਦੇ ਇੰਡਸਟਰੀਅਲ ਏਰੀਆ 'ਚ ਕੰਮ ਕਰਨ ਆਏ ਪ੍ਰਵਾਸ਼ੀ ਮਜ਼ਦੂਰ ਇਥੇ ਫਸ ਗਏ ਹਨ। ਆਵਾਜਾਈ ਦਾ ਸਾਧਨ ਨਾ ਹੋਣ ਕਾਰਨ ਨਾ ਤਾਂ ਉਹ ਆਪਣੇ ਘਰਾਂ ਨੂੰ ਮੁੜ ਸਕਦੇ ਹਨ ਤੇ ਪੈਸੇ ਨਾ ਹੋਣ ਕਾਰਨ ਉਹ ਇਥੇ ਰੁੱਕ ਸਕਦੇ ਹਨ। ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਨੂੰ ਹਾਸਲ ਕਰਨ ਲਈ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਪੰਚਕੁਲਾ ਦਾਖਾ ਦੇ ਪੁਲਿਸ ਮੁਲਾਜ਼ਮਾਂ ਨੇ ਰੋਟਰੀ ਕੱਲਬ ਦੇ ਮੈਂਬਰਾਂ ਨੂੰ ਸੂਚਨਾ ਦਿੱਤੀ। ਰੋਟਰੀ ਕੱਲਬ ਮੈਂਬਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਨੂੰ ਰਾਸ਼ਨ ਤੇ ਖਾਣ-ਪੀਣ ਦੀਆਂ ਵਸਤੂਆਂ ਵੰਡੀਆਂ ਗਈਆਂ। ਰੋਟਰੀ ਕੱਲਬ ਦੇ ਮੈਂਬਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਕਰਫਿਊ ਤੇ ਲੌਕਡਾਊਨ ਦੌਰਾਨ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨੀਆਂ ਤੋਂ ਇਥੇ ਕੰਮ ਕਰ ਰਹੇ ਹਨ ਪਰ ਕਰਫਿਊ ਦੇ ਦੌਰਾਨ ਫੈਕਟਰੀਆਂ ਬੰਦ ਹੋਣ ਤੋਂ ਬਾਅਦ ਫੈਕਟਰੀ ਮਾਲਕਾਂ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਕਰਫਿਊ ਤੇ ਲੌਕਡਾਊਨ ਖ਼ਤਮ ਹੋਂਣ ਮਗਰੋਂ ਉਹ ਆਪਣੇ ਘਰ ਜਾਣਾ ਚਾਹੁੰਦੇ ਹਨ।