ਰੋਪੜ ਪੁਲਿਸ ਨੇ ਲੋਕਾਂ ਲਈ ਘਰ ਘਰ ਜਾ ਵੈਕਸੀਨੇਸ਼ਨ ਕਰਨ ਦੀ ਸ਼ੁਰੂ ਕੀਤੀ ਮੁਹਿੰਮ - Ropar police launched
ਰੂਪਨਗਰ: ਵਿਲੱਖਣ ਪਹਿਲਕਦਮੀ ਵਿੱਚ ਰੂਪਨਗਰ ਪੁਲਿਸ ਨੇ ਟੀਕਾਕਰਨ ਲਈ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋ ਰੋਕਣ ਅਤੇ ਮੌਤਾਂ ਨੂੰ ਰੋਕਣ ਵਿੱਚ ਵੈਕਸੀਨੇਸ਼ਨ ਦੀ ਪ੍ਰਭਾਵਸ਼ੀਲਤਾ ਨੂੰ ਵੇਖਦਿਆਂ ਜਿਲ੍ਹਾ ਪੁਲਿਸ ਨੇ ਇਸ ਮਕਸਦ ਲਈ ਐਂਬੂਲੈਂਸ ਦੀ ਸ਼ੁਰੂਆਤ ਕੀਤੀ। ਇਨ੍ਹਾ ਵੈਨਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਨਜ਼ਦੀਕੀ ਟੀਕਾਕਰਨ ਕੇਂਦਰ ਤੱਕ ਲੈ ਜਾਇਆ ਜਾਏਗਾ। ਇਸ ਦੀ ਲੋੜ ਇਸ ਲਈ ਮਹਿਸੂਸ ਕੀਤੀ ਕਿ ਇਸ ਜਿਲ੍ਹਾਂ ਦਾ ਜਿਆਦਾਤਰ ਖੇਤਰ ਪੇਂਡੂ ਹੈ ਅਤੇ ਕੁਝ ਦੂਰ-ਦੁਰਾਡੇ ਦੇ ਖੇਤਰ ਹਨ ਜਿਥੇ ਲੋਕਾ ਖ਼ਾਸਕਰ ਬਜ਼ੁਰਗ ਲੋਕਾਂ ਨੂੰ ਟੀਕਾਕਰਨ ਕੇਂਦਰ ਤਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ।