ਬਜਟ ਝੂਠ, ਪ੍ਰਸ਼ਾਂਤ ਕਿਸ਼ੋਰ ਇੱਕ ਫ਼ੋਰਡ ਬੰਦਾ: ਸੰਦੋਆ - ਸਾਲਾਨਾ ਬਜਟ
ਰੋਪੜ: ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਪੰਜਾਬ ਸਰਕਾਰ ਦੇ ਪੇਸ਼ ਕੀਤੇ ਗਏ ਬਜਟ ਉੱਤੇ ਤੰਜ ਕੱਸਦਿਆਂ ਉਸ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ, ਇਹ ਬਿਲਕੁਲ ਝੂਠ ਦਾ ਪੁਲੰਦਾ ਹੈ। ਪ੍ਰਸ਼ਾਂਤ ਕਿਸ਼ੋਰ ਇੱਕ ਫਰੋਡ ਬੰਦਾ ਹੈ ਜੋ ਕਿ 2017 ਵਿੱਚ ਪਹਿਲਾਂ ਲੋਕਾਂ ਨਾਲ ਧੋਖਾ ਕਰਕੇ ਗਿਆ ਅਤੇ ਹੁਣ ਦੁਬਾਰਾ ਇਨ੍ਹਾਂ ਲੋਕਾਂ ਨੇ ਮਨਪ੍ਰੀਤ ਬਾਦਲ 'ਤੇ ਦਬਾਅ ਪਾ ਕੇ ਉਸ ਤੋਂ ਬਜਟ ਜਾਰੀ ਕਰਵਾਇਆ ਹੈ, ਪਰ ਇਹ ਬਜਟ ਕਦੇ ਵੀ ਲਾਗੂ ਨਹੀਂ ਹੋ ਪਾਵੇਗਾ।