ਕੋਰੋਨਾ ਬਾਰੇ ਰੋਪੜ ਡੀਸੀ ਦੀ ਅਪੀਲ - dc sonali giri
ਰੋਪੜ: ਸ਼ਹਿਰ ਵਿੱਚ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ ਆ ਰਹੇ ਹਨ। ਡੀਸੀ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੁੱਧਵਾਰ 35 ਨਵੇਂ ਮਾਮਲੇ ਆਏ ਹਨ। 8 ਕੇਸ ਰੋਪੜ ਦੇ ਜਗਜੀਤ ਸਿੰਘ ਨਗਰ ਦੇ ਹਨ, ਜਿਸ ਨੂੰ ਮਾਈਕਰੋ ਕੰਟੈਟਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ। ਸਨਾਣਾ ਇਲਾਕਾ, ਮੋਰਿੰਡਾ ਦੇ ਵਾਲਮੀਕ ਮੁਹੱਲਾ ਅਤੇ ਰਣਜੀਤ ਏਰੀਆ ਵਿੱਚ 6 ਨਵੇਂ ਕੇਸ ਆਏ ਹਨ। ਨੰਗਲ ਦਾ ਕੁੱਝ ਏਰੀਆ ਮਾਈਕਰੋ ਕੰਟੈਟਮੈਂਟ ਜ਼ੋਨ ਵਿੱਚ ਆ ਗਿਆ ਹੈ ਅਤੇ 15 ਕੇਸ ਭਰਤਗੜ੍ਹ 'ਚ ਆਏ ਹਨ, ਜਿਥੇ 30 ਕਿਲੋਮੀਟਰ ਦੇ ਇਲਾਕੇ ਨੂੰ ਕੰਟੈਟਮੈਂਟ ਜ਼ੋਨ ਬਣਾਇਆ ਗਿਆ ਹੈ, ਇਥੇ ਵਧੇਰੇ ਪਾਬੰਦੀਆਂ ਹਨ। ਡੀਸੀ ਸੋਨਾਲੀ ਗਿਰੀ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਬਾਰੇ ਅਪੀਲ ਕਰ ਰਹੇ ਹਨ।
Last Updated : Aug 20, 2020, 10:54 AM IST