ਸਰਕਾਰੀ ਹਸਪਤਾਲ 'ਚ ਲੋਕ ਖੱਜ਼ਲ ਖੁਆਰ ਹੋਣ ਨੂੰ ਮਜਬੂਰ - ਡਾਕਟਰ
ਰੋਪੜ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਆਮ ਵਰਗ ਦੇ ਲੋਕਾਂ ਨੂੰ ਇਲਾਜ ਵਾਸਤੇ ਲੰਮੀਆਂ ਕਤਾਰਾਂ 'ਚ ਕਈ ਘੰਟੇ ਖੜੇ ਰਹਿਣਾ ਪੈਂਦਾ ਹੈ। ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਇਥੇ ਕਈ ਡਾਕਟਰਾਂ ਦੀ ਕਮੀ ਹੈ। ਗ਼ਰੀਬ ਮਰੀਜ਼ ਇਲਾਜ ਲਈ ਪ੍ਰਾਈਵੇਟ ਹਸਪਤਾਲ ਜਾਣ ਲਈ ਮਜ਼ਬੂਰ ਹਨ। ਸੂਬਾ ਸਰਕਾਰ ਦੇ ਕੀਤੇ ਹੋਏ ਦਾਅਵੇ ਇਥੇ ਖੋਖਲੇ ਨਜ਼ਰ ਆ ਰਹੇ ਹਨ।