ਪੰਜਾਬ

punjab

ETV Bharat / videos

ਦਿਨ ਦਿਹਾੜੇ ਬੈਂਕ 'ਚੋਂ ਪੈਸੇ ਕਢਵਾ ਕੇ ਆ ਰਹੇ ਬਜ਼ੁਰਗ ਨਾਲ ਹੋਈ ਲੁੱਟ - Incident imprisoned in CCTV

By

Published : Dec 1, 2021, 6:44 PM IST

ਜਲੰਧਰ : ਪੰਜਾਬ 'ਚ ਲੁੱਟ ਦੀਆਂ ਵਾਰਦਾਤਾਂ (Incidents of looting) ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਹਨ। ਅਜਿਹਾ ਮਾਮਲਾ ਫਗਵਾੜਾ ਬੱਸ ਸਟੈਂਡ (Phagwara bus stand) ਦੇ ਸਾਹਮਣੇ ਹੋਇਆ, ਜਦੋਂ ਬੈਂਕ ਤੋਂ ਪੈਸੇ ਕਢਵਾ ਕੇ ਵਾਪਸ ਆ ਰਹੇ ਬਜ਼ੁਰਗ ਕੋਲੋਂ ਬਦਮਾਸ਼ਾਂ ਵਲੋਂ ਪੈਸਿਆਂ ਦੀ ਲੁੱਟ ਕੀਤੀ ਗਈ। ਲੁੱਟ ਦੀ ਇਹ ਵਾਰਦਾਤ ਸੀਸੀਟੀਵੀ (Incident imprisoned in CCTV) 'ਚ ਕੈਦ ਹੋ ਗਈ। ਇਸ ਸਬੰਧੀ ਪੀੜਤ ਬਜ਼ੁਰਗ ਨੇ ਦੱਸਿਆ ਕਿ ਜਦੋਂ ਉਹ ਬੈਂਕ ਤੋਂ ਪੈਸੇ ਕਢਵਾ ਕੇ ਆਪਣੇ ਪਿੰਡ ਨੰਗਲ ਜਾ ਰਿਹਾ ਸੀ ਤਾਂ ਪਿਛੋਂ ਨੌਜਵਾਨ ਆਇਆ ਅਤੇ ਕੁੜਤੇ ਦੀ ਜੇਬ੍ਹ ਵਿਚੋਂ ਪੈਸੇ ਕੱਢ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਕੁੜਤੇ ਦੀ ਜੇਬ੍ਹ 'ਚ ਇੱਕ ਲੱਖ ਨਕਦੀ ਸੀ, ਜੋ ਉਹ ਬੈਂਕ ਤੋਂ ਕਢਵਾ ਕੇ ਲੈਕੇ ਆਇਆ ਸੀ। ਇਸ ਦੇ ਨਾਲ ਹੀ ਪਰਸ ਵੀ ਚੋਰੀ ਕੀਤਾ , ਜਿਸ 'ਚ ਦਸ ਹਜ਼ਾਰ ਨਕਦ ਅਤੇ ਏ.ਟੀ.ਐਮ ਕਾਰਡ ਸੀ। ਪੀੜਤ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details