ਜਲੰਧਰ: ਦੁਕਾਨਦਾਰ ਦਾ ਮੋਟਰਸਾਇਕਲ ਹੋਇਆ ਚੋਰੀ - ਫਗਵਾੜਾ ਗੇਟ ਮਾਰਕਿਟ
ਜਲੰਧਰ: ਫਗਵਾੜਾ ਗੇਟ ਮਾਰਕਿਟ ਤੋਂ ਮੋਟਰਸਾਇਕਲ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੋਟਰਸਾਇਕਲ ਮਾਲਿਕ ਨੇ ਦੱਸਿਆ ਕਿ ਉਸਨੇ ਪੰਜਾਬੀ ਅਖ਼ਬਾਰ ਦੇ ਦਫ਼ਤਰ ਬਾਹਰ ਮੋਟਰਸਾਇਲ ਖੜ੍ਹਾ ਕੀਤਾ ਸੀ, ਜੱਦ ਵਾਪਿਸ ਆਇਆ ਤਾਂ ਮੋਟਸਾਇਕਲ ਗਾਇਬ ਸੀ। ਇਸ ਮੁੱਤਲਕ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਐਸਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਪੋਟਰ ਦਰਜ ਕਰ ਲਈ ਗਈ ਹੈ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ।