ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਾਇਸੈਂਸੀ ਰਾਈਫ਼ਲ ਅਤੇ 1 ਪਿਸਟਲ ਲੈਕੇ ਫ਼ਰਾਰ ਹੋਏ ਚੋਰ - crime news in tarn taran
ਤਰਨ ਤਾਰਨ: ਕਸਬਾ ਖਡੂਰ ਸਾਹਿਬ 'ਚ ਇੱਕ ਹੋਰ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਘਰ 'ਚ ਦਾਖਲ ਹੋ ਕੇ ਚੋਰਾਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦੀ ਜਾਣਕਾਰੀ ਪੀੜਤ ਅਮਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਫੌਜ 'ਚ ਹੈ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਕੁਝ ਬਦਮਾਸ਼ਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਿਕਰਯੋਗ ਹੈ ਕਿ ਚੋਰੀ ਦੇ ਸਮਾਨ 'ਚ 5 ਤੋਲੇ ਸੋਨਾ, 20 ਹਜ਼ਾਰ ਨਗਦੀ ਸਣੇ ਹਥਿਆਰ ਚੋਰੀ ਕਰ ਨਾਲ ਲੈ ਗਏ। ਪੁਲਿਸ ਨੂੰ ਵੱਧਦੇ ਮਾਮਲਿਆਂ ਬਾਰੇ ਪੁੱਛਿਆ ਗਿਆ ਤੇ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।