ਪਿਸਤੌਲ ਦੀ ਨੋਕ 'ਤੇ ਨੌਜਵਾਨ ਕੋਲੋਂ ਕੀਤੀ ਲੁੱਟ - ਤਸਵੀਰ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਸ਼ਹੂਰ ਫੁੱਲਾਂ ਵਾਲਾ ਚੌਂਕ ਦੇ ਵਿੱਚ ਕੱਲ ਦੇਰ ਰਾਤ ਨੂੰ ਇਕ ਨੌਜਵਾਨ ਕੋਲੋਂ ਪਿਸਤੌਲ ਦੀ ਨੋਕ ਤੇ ਮੋਬਾਇਲ ਦੀ ਲੁੱਟ ਕੀਤੀ ਗਈ। ਇਸ ਲੁੱਟ ਨੂੰ ਕੁੱਲ ਪੰਜ ਮੁਲਜ਼ਮਾਂ ਨੇ ਅੰਜਾਮ ਦਿੱਤਾ। ਪੁਲਿਸ ਨੇ ਸੀ.ਸੀ.ਟੀ.ਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਸਵੀਰ ਨੂੰ ਧਿਆਨ ਨਾਲ ਦੇਖੋ ਮੋਬਾਈਲ ਦੇਖਦਾ ਜਾਂਦਾ ਹੋਇਆ ਇਹ ਨੌਜਵਾਨ ਜਿਸ ਦਾ ਨਾਮ ਮਾਨਵ ਪੂਰੀ ਹੈ, ਇੱਕ ਦਮ ਉਸ ਦੇ ਕੋਲ ਪੰਜ ਨੌਜਵਾਨ ਪਹੁੰਚਦੇ ਨੇ ਤੇ ਉਹਦੇ ਕੋਲੋਂ ਮੋਬਾਇਲ ਖੋਹ ਲੈਂਦੇ ਨੇ। ਅੱਗੇ ਜਾ ਕੇ ਜਿਸ ਤਰ੍ਹਾਂ ਹੀ ਮਾਨਵ ਪਿੱਛੇ ਮੁੜਦਾ ਹੈ ਤੇ ਅਣਪਛਾਤੇ ਨੌਜਵਾਨ ਪਿਸਤੌਲ ਉਸਦੇ ਮੂੰਹ 'ਤੇ ਤਾਣ ਦਿੰਦੇ ਨੇ।