ਪੰਜਾਬ ਐਂਡ ਸਿੰਧ ਬੈਂਕ 'ਤੇ ਡਾਕਾ, 5 ਲੱਖ ਤੋਂ ਵੱਧ ਦੀ ਰਾਸ਼ੀ ਲੈ ਕੇ ਫ਼ਰਾਰ - absconding with more than Rs 5 lakh
ਹੁਸ਼ਿਆਰਪੁਰ: ਮਹਿੰਗਰੋਵਾਲ ਰੋਡ ਉੱਤੇ ਪੈਂਦੇ ਪਿੰਡ ਭਾਗੋਵਾਲ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁੱਝ ਅਣਪਛਾਤੇ ਲੁਟੇਰਿਆਂ ਵੱਲੋਂ ਡਾਕਾ ਮਾਰਿਆ ਗਿਆ। ਮੈਨੇਜਰ ਨੇ ਦੱਸਿਆ ਕਿ ਕੁੱਝ ਲੁਟੇਰੇ ਗੰਨ ਦਿਖਾ ਬੈਂਕ ਵਿੱਚੋਂ 5 ਲੱਖ ਤੋਂ ਵੱਧ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ ਹਨ। ਉੱਥੇ ਹੀ ਡੀਐੱਸਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਫ਼ਿਲਹਾਲ ਮੌਕੇ ਉੱਤੇ ਪੜਤਾਲ ਕੀਤੀ ਜਾ ਰਹੀ ਹੈ। ਅਸੀਂ ਸੀਸੀਟੀਵੀ ਦੀਆਂ ਫ਼ੁਟੇਜ ਲੈ ਲਈਆਂ ਹਨ।