ਲੁਟੇਰਿਆਂ ਨੇ ATM 'ਚੋਂ ਨਕਦੀ ਲੁੱਟਣ ਦੀ ਕੀਤੀ ਕੋਸ਼ਿਸ਼ - rob ATM from Banga in Nawanshahr district
ਨਵਾਂਸ਼ਹਿਰ: ਜ਼ਿਲ੍ਹਾ ਨਵਾਂਸ਼ਹਿਰ ਦੇ ਬੰਗਾ ਤੋਂ ਮੁਕੰਦਪੁਰ ਰੋਡ ’ਤੇ ਪਿੰਡ ਗੁਣਾਚੌਰ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ ਦੀ ਸ਼ਾਖਾ ਵਿੱਚੋਂ ਲੁਟੇਰਿਆਂ ਨੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੈਂਕ ਅਧਿਕਾਰੀ ਤੇ ਡੀ.ਐਸ.ਪੀ ਬੰਗਾ ਨੇ ਦੱਸਿਆ ਕਿ ਬੰਗਾ ਮੁਕੰਦਪੁਰ ਰੋਡ 'ਤੇ ਪਿੰਡ ਗੁਣਾਚੌਰ ਨੇੜੇ ਪੰਜਾਬ ਐਂਡ ਸਿੰਧ ਬੈਂਕ ਦੀ ਏ.ਟੀ.ਐਮ ਸ਼ਾਖਾ ਤੋਂ ਨਕਾਬਪੋਸ਼ ਲੁਟੇਰਿਆਂ ਵੱਲੋਂ ਗੈਸ ਕਟਰ ਤੇ ਤੇਜ਼ ਕਟਰ ਨਾਲ ਏ.ਟੀ.ਐਮ ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਪੁਲਿਸ ਵੱਲੋਂ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।