ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਦਾ ਸ਼ਟਰ ਕੱਟ ਲੁਟੇ 2.50 ਲੱਖ ਰੁਪਏ - ਪੰਜਾਬ ਐਂਡ ਸਿੰਧ ਬੈਂਕ
ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਮੱਲੀਆਂ ਤੋਂ ਏਟੀਐੱਮ ਦਾ ਸ਼ਟਰ ਕੱਟ ਲੁੱਟ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਬੈਂਕ ਦੇ ਮੈਨੇਜਰ ਮੁਤਾਬਕ ਚੋਰਾਂ ਨੇ ਇਸ ਘਟਨਾ ਨੂੰ ਰਾਤ ਦੇ ਕਰੀਬ 4 ਵਜੇ ਅੰਜਾਮ ਦਿੱਤਾ ਹੈ। ਸੀਸੀਟੀਵੀ ਦੇ ਅਧਾਰ 'ਤੇ 4 ਲੁਟੇਰੇ ਦੇਰ ਰਾਤ ਇਨੋਵਾ ਗੱਡੀ ਵਿੱਚ ਆਏ 'ਤੇ ਵੈਲਡਿੰਗ ਸੈੱਟ ਦੇ ਨਾਲ ਸ਼ਟਰ ਨੂੰ ਕੱਟ ਕੇ ਏਟੀਐੱਮ ਚੋਂ ਕਰੀਬ 2 ਲੱਖ 50 ਹਜ਼ਾਰ ਰੁਪਏ ਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਦੀ ਫੁਟੇਜ਼ ਨੂੰ ਕਾਬੂ ਕਰ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।