ਪਰਸ ਖੋਹ ਕੇ ਫ਼ਰਾਰ ਹੋਣ ਲੱਗੇ ਲੁਟੇਰੇ ਨੂੰ ਸਥਾਨਕ ਵਾਸੀਆਂ ਨੇ ਕੀਤਾ ਕਾਬੂ - Hoshiarpur latest news
ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਸਥਿਤ ਸਿਵਲ ਹਸਪਤਾਲ ਨਜ਼ਦੀਕ ਸੋਮਵਾਰ ਦੁਪਹਿਰ ਇੱਕ ਮਹਿਲਾ ਤੋਂ ਪਰਸ ਖੋਹ ਕੇ ਫ਼ਰਾਰ ਹੋ ਰਹੇ ਦੋ ਲੁਟੇਰਿਆਂ 'ਚੋਂ ਇੱਕ ਲੁਟੇਰੇ ਨੂੰ ਸਥਾਨਕ ਵਾਸੀਆਂ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ, ਜਦਕਿ ਇੱਕ ਲੁਟੇਰਾ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ। ਕਾਬੂ ਕੀਤੇ ਗਏ ਲੁਟੇਰੇ ਦੀ ਲੋਕਾਂ ਵੱਲੋਂ ਜੰਮ ਕੇ ਛਿੱਤਰ ਪ੍ਰੇਡ ਵੀ ਕੀਤੀ ਗਈ।