ਪੰਜਾਬ

punjab

ETV Bharat / videos

ਕਰਿਆਣੇ ਦੀਆਂ ਦੁਕਾਨਾਂ ‘ਤੇ ਲੁੱਟ ਖੋਹਾਂ ਕਰਨ ਵਾਲੇ ਕਾਬੂ - ਲੁੱਟ ਖੋਹਾਂ ਕਰਨ ਵਾਲੇ ਕਾਬੂ

By

Published : Sep 18, 2021, 1:35 PM IST

ਅੰਮ੍ਰਿਤਸਰ: ਪਿਛਲੇ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਵਿਚ ਲਗਾਤਾਰ ਵੱਖ-ਵੱਖ ਬਜਾਰਾਂ ਦੀਆਂ ਦੁਕਾਨਾਂ ਤੋਂ 2 ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਪਿਸਟਲ ਦੀ ਨੋਕ ਤੇ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਜਬਰਦਸਤੀ ਉਹਨਾਂ ਦੇ ਦੁਕਾਨਾਂ ਵਿਚੋਂ ਪੈਸਿਆਂ ਦੀਆਂ ਖੋਹਾਂ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਕਰਿਆਨਾ ਦੀਆਂ ਦੁਕਾਨਾਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਸੀ। ਜਿਸ ਤੇ ਪੁਲਿਸ ਨੇ ਸੀ.ਸੀ.ਟੀ.ਵੀ ਵੀਡੀਓ ਦੇ ਅਧਾਰ ਤੇ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਵੱਖ ਵੱਖ ਬਜਾਰਾਂ ਵਿਚੋਂ 7 ਵੱਖ-ਵੱਖ ਦੁਕਾਨਾਂ ਤੋਂ ਪਿਸਟਲ ਦੀ ਨੋਕ ਤੇ ਲੁੱਟਾ ਖੋਹਾਂ ਕੀਤੀਆਂ ਸਨ। 01 ਸਨੈਚਿਗ ਦੀ ਵਾਰਦਾਤ ਅਤੇ ਇੱਕ ਵਾਰਦਾਤ ਜਿਲ੍ਹਾ ਤਰਨ ਤਾਰਨ ਵਿੱਚ ਦੁਕਾਨ ਤੇ ਹੋਈ ਸੀ। ਦੋਸ਼ੀਆਂ ਕੋਲ ਲੁੱਟਾਂ-ਖੋਹਾਂ ਦੇ 9100 ਰੁਪਿਆ ਨਗਦ, 03 ਮੋਬਾਇਲ ਫੋਨ, ਪਿਸਟਲ 315 ਬੋਰ ਅਤੇ ਚੰਦ ਜਿੰਦਾ ਅਤੇ 01 ਮੋਟਰ ਸਾਇਕਲ ਬਰਾਮਦ ਕੀਤਾ ਹੈ। ਇਨ੍ਹਾਂ ਨੇ ਆਪਣੇ ਇੱਕ ਗੈਂਗ ਬਣਾ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਨੌਜਵਾਨ ਨਸ਼ੇ ਦੇ ਆਦੀ ਵੀ ਸਨ, ਇਨ੍ਹਾਂ ਵੱਲੋਂ ਕਰੀਬ 97 ਹਜ਼ਾਰ ਦੀ ਲੁੱਟ ਕੀਤੀ ਗਈ ਸੀ। ਜਿਸ ਵਿਚੋਂ ਕਿ 9100 ਰੁਪਿਆ ਹੀ ਬਰਾਮਦ ਹੋਇਆ ਹੈ, ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਡੂੰਘਿਆਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ABOUT THE AUTHOR

...view details