ਮੰਗਾਂ ਨੂੰ ਲੈ ਕੇ ਰੋਡਵੇਜ਼ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ - ਸਰਕਾਰ ਵਿਰੋਧੀ ਨਾਅਰੇ
ਜਲੰਧਰ: ਪੰਜਾਬ ਰੋਡਵੇਜ਼ ਬਸ ਕੰਡਕਟਰ ਵਰਕਰ ਯੂਨੀਅਨ ਦੇ ਬੈਨਰ ਹੇਠ ਗੇਟ ਰੈਲੀ ਕੀਤੀ। ਰੈਲੀ ਦੇ ਦੌਰਾਨ ਉਨ੍ਹਾਂ ਨੇ ਸਰਕਾਰ ਵਿਰੋਧੀ ਨਾਅਰੇ ਲਗਾਏ। ਇਸ ਬਾਰੇ ਬਸ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੀਟਿੰਗ ਹੈ ਤੇ ਜੇਕਰ ਇਹ ਬੇਨਤੀਜਾ ਰਹੀ ਤੇ ਉਹ ਆਪਣਾ ਸੰਘਰਸ਼ ਤਿੱਖਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਲਟਕੀਆਂ ਹੋਈਆਂ ਹਨ।