ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸੜਕੀ ਆਵਾਜ਼ਾਈ ਬੰਦ, ਯਾਤਰੀ ਪ੍ਰੇਸ਼ਾਨ - ਯਾਤਰੀ
ਲੁਧਿਆਣਾ: ਖੇਤੀ ਕਨੂੰਨਾਂ (Agricultural laws) ਦੇ ਵਿਰੋਧ ‘ਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ‘ਤੇ ਕਿਸਾਨਾਂ ਸੜਕੀ ਤੇ ਰੇਲਵੇ ਮਾਰਗ ਨੂੰ ਬਿਲਕੁਲ ਬੰਦ ਕਰ ਦਿੱਤਾ ਹੈ। ਕਿਸਾਨਾਂ ਦਾ ਇਹ ਪ੍ਰਦਰਸ਼ਨ ਸ਼ਾਮ 4 ਵਜੇ ਤੱਕ ਰਹੇਗਾ। ਇਸ ਪ੍ਰਦਰਸ਼ਨ ਕਾਰਨ ਵੱਡੀ ਤਾਦਾਦ ਵਿੱਚ ਪਰਵਾਸੀ ਮਜ਼ਦੂਰ ਬੱਸਾਂ (bus) ਦੀ ਉਡੀਕ ਵਿੱਚ ਸਵੇਰ ਤੋਂ ਬੈਠੇ ਹਨ, ਪਰ ਹਾਲੇ ਤੱਕ ਉਹ ਆਪਣੇ ਮੰਜਿਲ ‘ਤੇ ਨਹੀਂ ਪਹੁੰਚੇ ਸਕੇ। ਇਸ ਮੌਕੇ ਇਨ੍ਹਾਂ ਮਜ਼ਦੂਰਾਂ ਨੇ ਕਿਸਾਨਾਂ (farmers) ਦਾ ਸਮਰੱਥਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ (Central Government) ਨੂੰ ਕਿਸਾਨਾਂ (farmers) ਦੀ ਮੰਗ ਮੰਨ ਲੈਣੀ ਚਾਹੀਦੀ ਹੈ, ਤਾਂ ਜੋ ਉਹ ਧਰਨੇ ਖ਼ਤਮ ਕਰਕੇ ਆਪਣੇ ਘਰਾਂ ਨੂੰ ਜਾਣ ਅਤੇ ਧਰਨੇ ਖ਼ਤਮ ਹੋਣ ਨਾਲ ਪ੍ਰੇਸ਼ਾਨ ਹੋ ਰਹੇ ਲੋਕਾਂ ਨੂੰ ਵੀ ਰਾਹਤ ਮਿਲੇ।