ਕੋਰੋਨਾ ਹਦਾਇਤਾਂ ਦੇ ਬਾਵਜੂਦ ਸੜਕੀ ਆਵਾਜਾਈ ਬਰਕਰਾਰ - Lockdown news in India
ਹੁਸ਼ਿਆਰਪੁਰ: ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਸਖ਼ਤੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸਰਕਾਰ ਵਲੋਂ ਜਿਥੇ ਵਾਹਨਾਂ 'ਤੇ ਯਾਤਰਾ ਨੂੰ ਲੈਕੇ ਹਦਾਇਤਾਂ ਦਿੱਤੀਆਂ, ਉਥੇ ਹੀ ਜਰੂਰੀ ਵਸਤਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ। ਇਸ ਦੇ ਬਾਵਜੂਦ ਜਿਥੇ ਸੜਕੀ ਆਵਾਜਾਈ ਬਰਕਰਾਰ ਹੈ, ਉਥੇ ਹੀ ਸਰਕਾਰ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਲੋਕਾਂ 'ਚ ਨਿਰਾਸ਼ਾ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਦੇ ਇਨ੍ਹਾਂ ਹੁਕਮਾਂ ਨਾਲ ਉਨ੍ਹਾਂ ਨੂੰ ਆਰਥਿਕ ਭਾਰ ਝੱਲਣਾ ਪਵੇਗਾ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਹੀ ਉਹ ਲੌਕ ਡਾਊਨ ਦੀ ਮਾਰ ਤੋਂ ਠੀਕ ਨਹੀਂ ਹੋਏ ਸੀ।