ਕਾਂਗਰਸੀ ਉਮੀਦਵਾਰਾਂ ਦੀ ਜਿੱਤ 'ਤੇ ਵਿਧਾਇਕ ਸੁਖਪਾਲ ਭੁੱਲਰ ਨੇ ਕੀਤਾ ਰੋਡ ਸ਼ੋਅ - ਨਗਰ ਪੰਚਾਇਤ ਦੀਆਂ ਚੋਣਾਂ
ਤਰਨਤਾਰਨ: ਭਿੰਖੀਵਿੰਡ ’ਚ ਨਗਰ ਪੰਚਾਇਤ ਦੇ ਚੋਣ ਨਤੀਜਿਆ ਤੋ ਬਾਆਦ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋ ਰੌਡ ਸ਼ੋਅ ਕੱਢਿਆ ਗਿਆ। ਗੌਰਤਲੱਬ ਹੈ ਕਿ ਕਸਬਾ ਭਿੱਖੀਵਿੰਡ ਵਿਚ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਪੂਰੀ ਖਿੱਚੋਤਾਣ ਰਹੀ ਅਤੇ ਇਹ ਕਸਬਾ ਭਿੱਖੀਵਿੰਡ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਗਿਆ। ਕਿਉਂਕਿ ਇੱਥੇ ਚੋਣਾਂ ਤੋਂ ਪਹਿਲਾਂ ਕਾਗਜ ਦਾਖ਼ਲ ਕਰਾਉਣ ਮੌਕੇ ਮਾਹੌਲ ਕਾਫ਼ੀ ਤਣਾਅ ਭਰਪੂਰ ਰਿਹਾ ਸੀ। ਇਸ ਜਿੱਤ ਦੀ ਖੁਸ਼ੀ ਮੌਕੇ ਵਿਧਾਇਕ ਭੁੱਲਰ ਵੱਲੋਂ ਜਿੱਥੇ ਸ਼੍ਰੋਮਣੀ ਅਕਾਲੀ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਵੀ ਨਿਸ਼ਾਨੇ ਸਾਧੇ ਗਏ, ਉੱਥੇ ਹੀ ਉਨ੍ਹਾਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ।