ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਰਮਪਿਤ ਬੱਚਿਆਂ ਨੇ ਕੱਢਿਆ ਰੋਡ ਸ਼ੋਅ - road show students news
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਦਿਸ਼ਾ ਦੇ ਨਿਰਦੇਸ਼ 'ਤੇ ਪੰਜਾਬ ਪੁਲਿਸ ਸਾਂਝ ਕੇਂਦਰ ਦੇ ਅਧਿਕਾਰੀਆਂ ਵੱਲੋਂ ਸਕੂਲੀ ਬੱਚਿਆਂ ਨਾਲ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਮਾਧਵ ਵਿਦਿਆ ਨਿਕੇਤਨ ਸਕੂਲ ਦੇ ਬੱਚਿਆਂ ਵੱਲੋਂ ਕੱਢਿਆ ਗਿਆ। ਰੋਡ ਸ਼ੋਅ ਮਾਧਵ ਵਿਦਿਆ ਨਿਕੇਤਨ ਸਕੂਲ ਤੋਂ ਸ਼ੁਰੂ ਹੋਕੇ ਕਿਚਲੂ ਚੋਕ ਤੋਂ ਕੋਰਟ ਰੋਡ ਹੁੰਦਾ ਹੋਇਆ ਵਾਪਸ ਸਕੂਲ ਵਿੱਚ ਆ ਕੇ ਖ਼ਤਮ ਹੋਇਆ। ਇਸ ਰੋਡ ਸ਼ੋਅ ਦਾ ਉਦੇਸ਼ ਆਮ ਲੋਕਾਂ ਨੂੰ ਸ਼ਾਹਿਦ ਭਗਤ ਸਿੰਘ ਬਾਰੇ ਜਾਗਰੂਕ ਕਰਨਾ ਸੀ। ਇਸ ਰੋਡ ਸ਼ੋਅ ਦੌਰਾਨ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਬਾਰੇ ਵੀ ਦੱਸਿਆ ਗਿਆ।