ਤਿਉਹਾਰ ਨੂੰ ਲੈ ਕੇ ਵੱਖ-ਵੱਖ ਇਲਾਕਿਆਂ ਵਿੱਚ ਕੱਢਿਆ ਰੋਡ ਮਾਰਚ - ਰੋਡ ਮਾਰਚ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਵੱਲੋਂ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰੋਡ ਮਾਰਚ ਕੱਢਿਆ ਗਿਆ। ਇਹ ਰੋਡ ਮਾਰਚ ਏਸੀਪੀ ਸਰਬਜੀਤ ਸਿੰਘ ਬਾਜਵਾ ਵੱਲੋਂ ਲਾਰੈਂਸ ਰੋਡ ਤੋਂ ਲੈ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਪੁਲਿਸ ਟੀਮਾਂ ਨਾਲ ਕੱਢਿਆ। ਆਮ ਲੋਕਾਂ ਨੂੰ ਅਪੀਲ ਕੀਤੀ ਅਗਰ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਹ ਤਿਉਹਾਰ ਸਭ ਪਿਆਰ ਨਾਲ ਮਿਲਕੇ ਮਨਾਉ ਤੇ ਜੁਰਮ ਨੂੰ ਰੋਕਣ ਵਿਚ ਪੁਲਿਸ ਨੂੰ ਸਹਿਯੋਗ ਦੇਵੋ। ਉਨ੍ਹਾਂ ਕਿਹਾ ਮਾੜੇ ਅਨਸਰਾਂ ਦੇ ਖਿਲਾਫ਼ ਤੇ ਲੋਕਾਂ ਵਿੱਚ ਡਰ ਦੀ ਕੋਈ ਭਾਵਨਾ ਪੈਦਾ ਨਾ ਹੋਵੇ। ਇਸ ਲਈ ਅੱਜ ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ਤੇ ਸ਼ਹਿਰ ਭਰ ਵਿਚ ਰੋਡ ਮਾਰਚ ਕੱਢੇ ਜਾ ਰਹੇ ਹਨ। ਤਾਂ ਜੋ ਮਾੜੇ ਅਨਸਰਾਂ ਦੇ ਵਿੱਚ ਪੁਲਿਸ ਦਾ ਖੌਫ਼ ਬਣਿਆ ਰਹੇ।