ਸੀਵਰੇਜ ਰਿਪੇਅਰ ਦਾ ਕੰਮ ਰੁਕਣ ਕਾਰਨ ਰਸਤਾ ਹੋਇਆ ਬੰਦ - ਰੂਪਨਗਰ
ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਜਿੱਥੇ ਕਰਫਿਊ ਲਗਾਤਾਰ ਜਾਰੀ ਹੈ ਉੱਥੇ ਹੀ ਜਨਤਾ ਅਤੇ ਦੁਕਾਨਦਾਰਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਰਾਹਤ ਦਿੱਤੀ ਹੈ, ਪਰ ਇਸ ਰਾਹਤ ਦਾ ਫਾਇਦਾ ਹਸਪਤਾਲ ਰੋਡ ਲਹਿਰੀਸ਼ਾਹ ਮੰਦਿਰ ਰੋਡ ਉੱਤੇ ਸਥਿਤ ਦੁਕਾਨਦਾਰਾਂ, ਇੱਥੋਂ ਲੰਘਣ ਵਾਲੇ ਆਮ ਲੋਕਾਂ ਨੂੰ ਨਹੀਂ ਹੋ ਰਿਹਾ। ਨਗਰ ਕੌਂਸਲ ਵੱਲੋਂ ਡੇਢ ਮਹੀਨਾ ਪਹਿਲਾਂ ਸੀਵਰੇਜ ਦੀ ਰਿਪੇਅਰ ਦਾ ਕੰਮ ਕਰਨ ਲਈ ਸੜਕ ਉੱਤੇ ਡੂੰਘਾ ਟੋਇਆ ਪੁੱਟਿਆ ਸੀ ਪਰ ਇਹ ਰਿਪੇਅਰ ਦਾ ਕੰਮ ਹੁਣ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਹੈ, ਜਿਸ ਕਾਰਨ ਇਹ ਸੜਕ ਹਰ ਪਾਸੇ ਤੋਂ ਬਿਲਕੁਲ ਬੰਦ ਹੈ। ਇੱਥੋਂ ਲੰਘਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।