ਕਿਸਾਨਾਂ ਵੱਲੋਂ ਕੀਤਾ ਗਿਆ ਰੋਡ ਜਾਮ, ਭਾਰੀ ਗਿਣਤੀ 'ਚ ਕਿਸਾਨ ਮੌਜੂਦ - ਫਿਰੋਜ਼ਪੁਰ
ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਨਿਕਲਣ ਵਾਲੇ ਬਾਈ ਪਾਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਫਿਰੋਜ਼ਪੁਰ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਜਾਮ ਕੀਤਾ ਗਿਆ ਅਤੇ ਵੱਖ-ਵੱਖ ਥਾਵਾਂ 'ਤੇ ਮਾਰਚ ਕੱਢ ਕੇ ਰੋਸ਼ ਜਾਹਿਰ ਕੀਤਾ ਗਿਆ। ਕਿਸਾਨਾਂ ਨੇ ਇੱਕ-ਇੱਕ ਘੰਟੇ ਲਈ ਫਿਰੋਜ਼ਪੁਰ ਵਿੱਚ ਵੱਖ-ਵੱਖ ਥਾਵਾਂ ਤੇ ਟਰੈਕਟਰ ਮਾਰਚ ਕੱਢ ਕੇ ਮੁਕਤਸਰ ਫਿਰੋਜ਼ਪੁਰ ਬਾਈਪਾਸ ਨੂੰ ਲੈਕੇ ਕੀਤਾ ਵਿਰੋਧ ਕੀਤਾ ਗਿਆ। ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਜਮੀਨ ਚਾਹੀਦੀ ਹੈ ਸਾਨੂ ਪੈਸੇ ਨਹੀਂ ਚਾਹੀਦੇ ਕਿਸਾਨ ਆਪਣੀ ਜਮੀਨ ਨਹੀਂ ਦੇਣਗੇ।