ਫਗਵਾੜਾ: ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਗਈ ਜਾਨ - phagwara death news
ਕਪੂਰਥਲਾ: ਫਗਵਾੜਾ ਤੋਂ ਪੰਜ ਕਿਲੋਮੀਟਰ ਦੀ ਦੂਰੀ ਚਚਰਾੜੀ ਦੇ ਕੋਲ ਬੱਸ ਅਤੇ ਮੋਟਰਸਾਈਕਲ ਦੇ ਵਿੱਚ ਜਬਰਦਸਤ ਟੱਕਰ ਹੋ ਗਈ।ਇਸ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ ਦੀ ਜਾਨ ਚਲੀ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਟਰਸਾਈਕਲ ਸਵਾਰ ਗਲਤ ਦਿਸ਼ਾ ਤੋਂ ਆ ਰਿਹਾ ਸੀ, ਜਿਸ ਦੇ ਕਾਰਨ ਇਹ ਵੱਡਾ ਹਾਦਸਾ ਹੋ ਗਿਆ। ਦੱਸ ਦੇਈਏ ਅਮਿਤ ਟਰਾਂਸਪੋਰਟ ਦੀ ਬੱਸ ਜਲੰਧਰ ਤੋਂ ਰਾਜਸਥਾਨ ਦੇ ਲਈ ਸਵਾਰੀਆਂ ਲੈ ਕੇ ਜਾ ਰਹੀ ਸੀ ਕਿ ਚਚਰਾੜੀ ਦੇ ਕੋਲ ਜੀਟੀ ਰੋਡ ਦੇ ਉੱਤੇ ਇੱਕ ਮੋਟਰਸਾਈਕਲ ਸਵਾਰ ਜੀਟੀ ਰੋਡ ਦੇ ਉੱਤੇ ਗਲਤ ਦਿਸ਼ਾ ਤੋਂ ਆ ਕੇ ਬੱਸ ਦੇ ਨਾਲ ਬੜੀ ਚੋਰ ਨਾਲ ਟਕਰਾ ਗਿਆ। ਜਿਸ ਦੇ ਚੱਲਦੇ ਉਹ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਹੋਣ ਦੇ ਨਾਲ ਹੀ ਬੱਸ ਦਾ ਡਰਾਈਵਰ ਦੀ ਬੱਸ ਤੋਂ ਛਲਾਂਗ ਮਾਰ ਕੇ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਫਗਵਾੜਾ ਦੇ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।